ਮਸ਼ਹੂਰ ਰੈਸਲਰ Bray Wyatt ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ |OneIndia Punjabi

2023-08-25 1

WWE ਦੇ ਸਾਬਕਾ ਹੈਵੀਵੇਟ ਚੈਮਪੀਅਨ bray ਵਾਇਟ ਦਾ 36 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ | bray ਵਾਇਟ ਮਸ਼ਹੂਰ ਰੈਸਲਰਾਂ 'ਚੋਂ ਇੱਕ ਸਨ | ਉਹਨਾਂ ਦਾ ਜਨਮ ਅਮਰੀਕਾ ਦੇ ਫਲੋਰੀਡਾ ਸ਼ਹਿਰ 'ਚ ਹੋਇਆ ਸੀ | bray ਵਾਇਟ ਦੇ ਦਿਹਾਂਤ ਦੀ ਖ਼ਬਰ ਟ੍ਰਿਪਲ H ਨੇ ਆਪਣੇ ਪੇਜ ਦੇ ਜ਼ਰੀਏ ਦਿੱਤੀ | ਦੱਸਦਈਏ ਕਿ bray ਵਾਇਟ ਦਾ ਅਸਲੀ ਨਾਮ ਵਿੰਡਮ ਰੋਟੁੰਡਾ ਹੈ | WWE ਦੇ ਚੀਫ਼ ਕੰਟੇਂਟ ਆਫ਼ਿਸਰ ਟ੍ਰਿਪਲ H ਨੇ bray ਵਾਇਟ ਦੀ ਮੌਤ ਦੀ ਖ਼ਬਰ ਟਵੀਟ ਕਰ ਸਾਂਝੀ ਕੀਤੀ ਹੈ | ਉਹਨਾਂ ਟਵੀਟ ਕਰਦਿਆਂ ਲਿਖਿਆ, ' ਮੈਨੂੰ ਹਾਲ ਆਫ ਫੇਮਰ ਮਾਇਕ ਰੋਟੁੰਡਾ ਵਲੋਂ ਫੋਨ ਆਇਆ ਤੇ ਉਹਨਾਂ ਨੇ ਦਸਿਆ ਕਿ ਵਿੰਡਮ ਰੋਟੁੰਡਾ, ਜਿਨ੍ਹਾਂ ਨੂੰ bray ਵਾਇਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਦਾ ਦਿਹਾਂਤ ਹੋ ਗਿਆ ਹੈ |
.
The famous wrestler Bray Wyatt said goodbye to the world at the age of 36.
.
.
.
#BrayWyatt #wrestler #wwe